ਹਰਵਿੰਦਰ ਰਿਆੜ ਯਾਦਗਾਰੀ ‘ਲੋਕ ਵਿਰਾਸਤ ਮੇਲਾ 2023’ ਦੀਆਂ ਤਿਆਰੀਆਂ ਮੁਕੰਮਲ ਹੋਣ ਦੇ ਨੇੜੇ_ ਅਰਜਨ ਰਿਆੜ 

ਹਰਵਿੰਦਰ ਰਿਆੜ ਯਾਦਗਾਰੀ ‘ਲੋਕ ਵਿਰਾਸਤ ਮੇਲਾ 2023’ ਦੀਆਂ ਤਿਆਰੀਆਂ ਮੁਕੰਮਲ ਹੋਣ ਦੇ ਨੇੜੇ_ ਅਰਜਨ ਰਿਆੜ 

13 ਮਈ ਨੂੰ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਨਿਊ ਜਰਸੀ ’ਚ ਸਰੋਤਿਆਂ ਦਾ ਕਰਨਗੇ ਮਨੋਰੰਜਨ
ਨਿੳ ਜਰਸੀ (ਪੰਜਾਬੀ ਰਾਈਟਰ)  ਪੰਜਾਬੀ ਮਾਂ ਬੋਲੀ ਦੇ ਵਿਸ਼ਵ ਪ੍ਰਸਿੱਧ ਮੰਚ ਸੰਚਾਲਕ, ਪੱਤਰਕਾਰ, ਲੇਖਕ ਅਤੇ ‘ਪੰਜਾਬੀ ਰਾਈਟਰ’ ਅਖਬਾਰ ਤੇ ‘ਬਾਜ਼ ਟੀ.ਵੀ.’ ਦੇ ਬਾਨੀ ਸੰਪਾਦਕ ਸਵ. ਸ੍ਰ. ਹਰਵਿੰਦਰ ਸਿੰਘ ਰਿਆੜ ਦੀ ਯਾਦ ’ਚ ਰਿਆੜ ਪਰਿਵਾਰ ਵਲੋਂ ਭਾਈਚਾਰੇ ਦੇ ਸਹਿਯੋਗ ਨਾਲ ‘ਲੋਕ ਵਿਰਾਸਤ ਮੇਲਾ 2023’ ਬਹੁਤ ਹੀ ਉਤਸ਼ਾਹ ਨਾਲ 13 ਮਈ 2023 ਦਿਨ ਸ਼ਨੀਵਾਰ ਨੂੰ ਕਾਰਟਰੇਟ ਵਾਟਰਫਰੰਟ ਪਾਰਕ ’ਚ ਸ਼ਾਮ 3 ਵਜੇ ਕਰਵਾਇਆ ਜਾ ਰਿਹਾ ਹੈ। ਮੇਲੇ ਦੇ ਮੁੱਖ ਪ੍ਰਬੰਧਕਾਂ ਅਰਜਨ ਰਿਆੜ ਨੇ ਦੱਸਿਆ ਕਿ ਮੇਲੇ ਸਬੰਧੀ ਦਰਸ਼ਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਵਾਰਿਸ ਭਰਾਵਾਂ ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਦਾ ਵੀ ਕਹਿਣਾ ਹੈ ਕਿ ਉਹ ਨਿਊ ਜਰਸੀ ਦੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਉਤਸ਼ਾਹਿਤ ਹਨ ਅਤੇ ਵਿਸ਼ੇਸ਼ ਤਿਆਰੀ ਨਾਲ ਆਉਣਗੇ। ਵਾਰਿਸ ਭਰਾਵਾਂ ਲਈ ਇਹ ਮੇਲਾ ਇਸ ਲਈ ਵੀ ਮਹੱਤਵ ਰੱਖਦਾ ਹੈ ਕਿਉਂਕਿ ਸਵ. ਹਰਵਿੰਦਰ ਰਿਆੜ ਨਾਲ ਉਨਾਂ ਦੀ ਸੰਘਰਸ਼ ਦੇ ਵੇਲੇ ਦੀ ਸਾਂਝ ਰਹੀ ਹੈ ਤੇ ਵਾਰਿਸ ਭਰਾ ਪੰਜਾਬੀ ਸੰਗੀਤ ਇੰਡਸਟਰੀ ’ਚ ਯਾਰੀਆਂ ਦਾ ਮਾਣ ਰੱਖਣ ਲਈ ਪ੍ਰਸਿੱਧ ਹਨ। ਅਰਜਨ ਰਿਆੜ ਨੇ ਦੱਸਿਆ ਮੇਲੇ ’ਚ ਸਪਾਂਸਰਸ਼ਿਪ ਤੇ ਹੋਰ ਜਾਣਕਾਰੀ ਲਈ ਸਾਡੇ ਨਾਲ ਫੋਨ ਨੰਬਰ 346-260-9090 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਮੇਲੇ ਦੀਆਂ ਸਭ ਤਿਆਰੀਆਂ ਜ਼ੋਰਾਂ ’ਤੇ ਹਨ ਅਤੇ ਜਲਦੀ ਹੀ ਮੁਕੰਮਲ ਕਰ ਲਈਆਂ ਜਾਣਗੀਆਂ। ਅਰਜਨ ਰਿਆੜ ਨੇ ਸਮੂਹ ਭਾਈਚਾਰੇ ਨੂੰ ਸੱਦਾ ਦਿੰਦਿਆਂ ਕਿਹਾ ਕਿ ਇਹ ਤੁਹਾਡਾ ਆਪਣਾ ਮੇਲਾ ਹੈ ਤੇ ਤੁਸੀਂ ਆਪ ਅਤੇ ਆਪਣੇ ਪਰਿਵਾਰਾਂ, ਸੱਜਣਾਂ ਸਨੇਹੀਆਂ, ਰਿਸ਼ਤੇਦਾਰਾਂ ਨੂੰ ਲੈ ਕੇ ਇਸ ਪਹੁੰਚਣਾ ਹੈ ਰੌਣਕ ਨੂੰ ਵਧਾਉਣਾ ਹੈ।